ਪਟਿਆਲਾ 21-05-2021

ਕਾਲਜ ਦੇ ਪੁਰਾਣੇ ਵਿਦਿਆਰਥੀ ਸ਼੍ਰੀ ਗੁਰਚਰਨ ਸਿੰਘ ਚੰਨੀ ਨੂੰ ਯਾਦ ਕੀਤਾ ਗਿਆ

ਅੱਜ ਮਿਤੀ:21.05.2021 ਨੂੰ ਮੁਲਤਾਨੀ ਮੱਲ ਮੋਦੀ ਕਾਲਜ ਕੈਂਪਸ ਵਿਖੇ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼੍ਰੀ ਗੁਰਚਰਨ ਸਿੰਘ ਚੰਨੀ ਜੋ ਕਿ ਮੋਦੀ ਕਾਲਜ ਪਟਿਆਲਾ ਦੇ ਪੁਰਾਣੇ ਵਿਦਿਆਰਥੀ ਸਨ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੇ ਅਕਾਸਮਿਕ ਨਿਧਨ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਪ੍ਰੋ. ਸੁਰਿੰਦਰਾ ਲਾਲ, ਮੈਂਬਰ ਮਨੈਜਿੰਗ ਕਮੇਟੀ ਅਤੇ ਸਾਬਕਾ ਪ੍ਰਿੰਸੀਪਲ ਨੇ ਦੱਸਿਆ ਕਿ ਸ਼੍ਰੀ ਗੁਰਚਰਨ ਸਿੰਘ ਚੰਨੀ ਮੋਦੀ ਕਾਲਜ ਪਟਿਆਲਾ ਦੇ ਪਹਿਲੇ ਬੈਚ 1967 ਵਿੱਚ ਵਿਦਿਆਰਥੀ ਸੀ ਤੇ 1970 ਵਿੱਚ ਉਹਨਾਂ ਨੇ ਕਾਲਜ ਤੋਂ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕੀਤੀ ਸੀ। ਡਾ. ਖੁਸ਼ਵਿੰਦਰ ਕੁਮਾਰ, ਪ੍ਰਿੰਸੀਪਲ, ਮੋਦੀ ਕਾਲਜ ਨੇ ਦੱਸਿਆ ਕਿ ਸ਼੍ਰੀ ਗੁਰਚਰਨ ਸਿੰਘ ਚੰਨੀ ਕਾਲਜ ਦੇ 50 ਸਾਲ ਤੋਂ ਵੀ ਵੱਧ ਪੁਰਾਣੇ ਵਿਦਿਆਰਥੀ ਸੀ ਪਰ ਇਸ ਦੇ ਬਾਵਜੂਦ ਵੀ ਕਾਲਜ ਨਾਲ ਜੁੜੇ ਹੋਏ ਸੀ। ਪਿਛਲੇ ਵਰ੍ਹੇ ਕਾਲਜ ਵਲੋਂ ਅਲੂਮਨੀ ਐਸੋਸੀਏਸ਼ਨ ਦੀ ਵਰਚੂਯਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਸ਼੍ਰੀ ਗੁਰਚਰਨ ਸਿੰਘ ਚੰਨੀ ਨੇ ਵਿਸ਼ੇਸ਼ ਤੌਰ ਤੇ ਭਾਗ ਲਿਤਾ ਸੀ ਅਤੇ ਕਾਲਜ ਵਿਖੇ ਬਤੀਤ ਕੀਤੇ ਪਲਾਂ ਨੂੰ ਯਾਦ ਕੀਤਾ ਅਤੇ ਪੁਰਾਣੇ ਅਧਿਆਪਕਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਸੀ। ਪ੍ਰੋ. ਸੁਰਿੰਦਰਾ ਲਾਲ ਨੇ ਦੱਸਿਆ ਕਿ ਸ਼੍ਰੀ ਗੁਰਚਰਨ ਸਿਂਘ ਚੰਨੀ ਨੇ ਰੰਗ ਕਰਮ ਦੇ ਖੇਤਰ ਵਿੱਚ ਜੋ ਮੁਕਾਮ ਅਤੇ ਉਚਾਈਆਂ ਹਾਸਿਲ ਕੀਤੀਆਂ ਸੀ ਉਨ੍ਹਾਂ ਤੇ ਮੋਦੀ ਕਾਲਜ ਨੂੰ ਹਮੇਸ਼ਾ ਮਾਨ ਰਹੇਗਾ। ਮੀਟਿੰਗ ਵਿੱਚ ਹਾਜ਼ਰ ਸ਼੍ਰੀ ਪਰਮਾਰ, ਸਾਬਕਾ ਬ੍ਰਗੇਡੀਅਰ ਨੇ ਦੱਸਿਆ ਕਿ ਉਹ ਸ਼੍ਰੀ ਗੁਰਚਰਨ ਚੰਨੀ ਦੇ ਜੂਨੀਅਰ ਸਨ ਪਰ ਉਹਨਾਂ ਨਾਲ ਹਮੇਸ਼ਾ ਇੱਕ ਗਹਿਰੀ ਸਾਂਝ ਰਹੀ ਹੈ।

          ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਸ਼੍ਰੀ ਗੁਰਚਰਨ ਸਿੰਘ ਚੰਨੀ ਦੇ ਕਰੋਨਾ ਦੀ ਭਿਆਨਕ ਬਿਮਾਰੀ ਨਾਲ ਹੋਈ ਮੋਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਇਸ ਸੰਸਾਰ ਤੋਂ ਜਾਣ ਨਾਲ ਨਾਟਕ ਦੇ ਖੇਤਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ ਅਤੇ ਇਸ ਖੇਤਰ ਵਿੱਚ ਉਹਨਾਂ ਦੀਆਂ ਸੇਵਾਵਾਂ ਤੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਅਤੇ ਮੋਦੀ ਕਾਲਜ ਪਟਿਆਲਾ ਦੇ ਸਾਰੇ ਸਟਾਫ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ।

ਇਸ ਮੀਟਿੰਗ ਵਿੱਚ ਡਾ. ਬੀ.ਬੀ. ਸਿੰਗਲਾ, ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਅਤੇ ਕਾਰਜਕਾਰੀ ਪ੍ਰਧਾਨ ਅਲੂਮਨੀ ਐਸੋਸੀਏਸ਼ਨ ਵਲੋਂ ਮੀਟਿੰਗ ਦੀ ਅਗਵਾਈ ਕੀਤੀ ਗਈ।  ਡਾ.ਰਾਜੀਵ ਸ਼ਰਮਾ, ਡਾ. ਹਰਮੋਹਨ ਸ਼ਰਮਾ, ਪ੍ਰੋ. ਵਿਨੇ ਗਰਗ, ਡਾ. ਵਰੁਨ ਜੈਨ, ਡਾ.ਅਰਵਿੰਦ ਮਿੱਤਲ, ਸ਼੍ਰੀ ਅਜੇ ਗੁੱਪਤਾ, ਸ਼੍ਰੀ ਜਸਵਿੰਦਰ ਸਿੰਘ, ਸ਼੍ਰੀ ਸੰਜੈ ਗੁੱਪਤਾ ਅਤੇ ਸ਼੍ਰੀ ਵਿਨੋਦ ਸ਼ਰਮਾ ਜੋ ਕਿ ਕਾਲਜ ਸਟਾਫ ਮੈਂਬਰ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਹਨ, ਵਿਸ਼ੇਸ਼ ਤੋਰ ਤੇ ਹਾਜ਼ਰ ਰਹੇ।

 

 
#mmmcpta #mmmcpta2021 #gurcharansinghchanni #gschanni #obituary #alumniassociation